ਰਿਤੇਸ਼ ਪਾ੍ਪਰਟੀ ਅਤੇ ਹੈਂਪਟਨ ਕੋਰਟ ਬਿਜ਼ਨਸ ਪਾਰਕ
ਦੀ
ਠੱਗੀ ਦਾ ਪਰਦਾ ਫਾਸ਼!!!
ਪਿੰਡ ਮੁੰਡੀਆਂ ਖੁਰਦ ਦੇ ਨਿਵਾਸੀ ਆਪੋ ਆਪਣੀਆਂ ਜਮੀਨਾਂ ਵਾਪਸ ਲੈ ਸਕਦੇ ਹਨ।
ਧੋਖੇ ਨਾਲ ਵੇਚੇ ਹੋਏ ਪਲਾਟਾਂ ਦੇ ਪੈਸੇ ਵਾਪਸ ਮਿਲ ਸਕਦੇ ਹਨ।
ਦਵਾਲਾ (BANKRUPTCY):
ਕਿਓਂ ਕਿ ਠੱਗੀ ਦਾ ਪਰਦਾ ਫਾਸ਼ ਹੋ ਚੁੱਕਾ ਹੈ, ਰਿਤੇਸ਼ ਪਾ੍ਪਰਟੀ ਦਾ ਕਿਸੇ ਵੀ ਸਮੇਂ ਦਵਾਲਾ ਨਿਕਲ ਸਕਦਾ ਹੈ।
ਜੇ ਤੁਸੀਂ ਰਿਤੇਸ਼ ਪਾ੍ਪਰਟੀ ਤੋਂ ਪੈਸਾ ਲੈਣਾ ਹੈ, ਤਾਂ ਛੇਤੀ ਤੋਂ ਛੇਤੀ ਲੈ ਲਵੋ।
ਜੇ ਤੁਸੀਂ ਰਿਤੇਸ਼ ਪਾ੍ਪਰਟੀ ਦੇ ਸ਼ੇਅਰ ਖੀ੍ਦੇ ਹੋਏ ਹਨ, ਤਾਂ ਜਲਦੀ ਵੇਚ ਦਿਓ। ਘਾਟਾ ਪੈ ਸਕਦਾ ਹੈ ।
ਜੇ ਤੁਸੀਂ ਰਿਤੇਸ਼ ਪਾ੍ਪਰਟੀ ਤੋਂ ਪਲਾਟ ਕਿਸ਼ਤਾਂ ਵਿੱਚ ਖੀ੍ਦਿਆ ਹੈ, ਤਾਂ ਕਿਸ਼ਤਾਂ ਦੇਣੀਆਂ ਬੰਦ ਕਰ ਦਿਓ। ਪਲਾਟ ਤੁਹਾਡੇ ਕੋਲ ਹੀ ਰਹੇਗਾ ।
ਜੇ ਤੁਸੀਂ ਰਿਤੇਸ਼ ਪਾ੍ਪਰਟੀ ਦੇ ਕਰਾਏਦਾਰ ਹੋ, ਤਾਂ ਕਰਾਇਆ ਦੇਣਾ ਬੰਦ ਦਿਓ। ਰਿਤੇਸ਼ ਪਾ੍ਪਰਟੀ ਤੁਹਾਨੂੰ ਬਾਹਰ ਨਹੀਂ ਕੱਢ ਸਕਦੀ ਅਤੇ ਨਾ ਹੀ ਕਾਨੂੰਨਨ ਕਰਾਇਆ ਲੈ ਸਕਦੀ ਹੈ।
ਬੈਂਕ (BANK) ਨੂੰ ਬੇਨਤੀ ਹੈ ਕਿ ਰਿਤੇਸ਼ ਪਾ੍ਪਰਟੀ ਜਾਂ ਰਿਤੇਸ਼ ਇੰਡਸਟਰੀਜ਼ ਲਿਮਟਿਡ ਲੁਧਿਆਣਾ ਨੂੰ ਕਰਜਾ (LOAN) ਨਾ ਦਿਓ। ਜੇ ਪਹਿਲਾਂ ਕੋਈ ਕਰਜਾ (LOAN) ਦਿੱਤਾ ਹੋਇਆ ਹੈ, ਤਾਂ ਜਲਦੀ ਤੋਂ ਜਲਦੀ ਵਾਪਸ ਲੈ ਲਓ । ਪੈਸਾ ਮਰਨ ਦਾ ਖਤਰਾ ਹੈ।
ਸਾਲ 1994 ਵਿੱਚ ਰਿਤੇਸ਼ ਇੰਡਸਟਰੀਜ਼ ਲਿਮਟਿਡ ਕੰਪਨੀ ਨੇ ਹੇਰਾ ਫੇਰੀ ਨਾਲ ਪੰਜਾਬ ਸਰਕਾਰ ਤੋਂ ਪਿੰਡ ਮੁੰਡੀਆਂ ਖੁਰਦ ਦੀ 40 ਏਕੜ ਜਮੀਨ ਦੀ ਅਲਾਟਮੈਂਟ ਹਾਸਲ ਕਰ ਲਈ ਸੀ ।
ਅਲਾਟਮੈਂਟ ਦੇ ਟਾਈਮ ਤੇ ਪੰਜਾਬ ਸਰਕਾਰ ਵਲੋਂ ਰਿਤੇਸ਼ ਇੰਡਸਟਰੀਜ਼ ਲਿਮਟਿਡ ਤੇ ਕੁੱਝ ਸ਼ਰਤਾਂ ਲਗਾਈਆਂ ਗਈਆਂ ਕਿ ਕੰਪਨੀ ਜਮੀਨ ਵਿੱਚ ਇੰਡਸਟਰੀ ਲਗਾਏਗੀ ਅਤੇ ਜਮੀਨ ਨੂੰ ਅੱਗੇ ਨਹੀਂ ਵੇਚੇਗੀ । ਜੇ ਪਲਾਟ ਕੱਟ ਕੇ ਅੱਗੇ ਵੇਚੇਗੀ ਤਾਂ ਸਾਰੀ ਅਲਾਟ ਕੀਤੀ ਜਮੀਨ ਵਾਪਸ ਲੈ ਲਈ ਜਾਵੇਗੀ ਅਤੇ ਕੰਪਨੀ ਨੂੰ ਜਮੀਨ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ । ਇਹ ਸ਼ਰਤ ਵੀ ਕੀਤੀ ਸੀ ਕਿ ਜੇ ਅਲਾਟਮੈਂਟ ਰੱਦ (CANCEL) ਹੋ ਜਾਵੇ, ਤਾਂ ਜਮੀਨ ਵਿੱਚ ਬਣੀ ਇਮਾਰਤ ਦੇ ਸਮੇਤ, ਜਮੀਨ ਵਾਪਸ ਲੈ ਲਈ ਜਾਵੇਗੀ ਅਤੇ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ ਜਾਵੇਗਾ । ਏਸ ਤੱਥ ਦਾ ਸਬੂਤ: Letter Dated 22/04/1994 from Directorate of Industries,
Punjab, Chandigarh to M/s Ritesh Industries. Also 'Ritesh Industries
Terms and Conditions' BOND dated 13/11/1996. ਪਰ ਏਹਨਾਂ ਸ਼ਰਤਾਂ ਦੇ ਉਲਟ, ਕੰਪਨੀ ਨੇ ਪਲਾਟ ਕੱਟ ਕੇ ਵੇਚੇ ਅਤੇ ਜਾਅਲੀ ਰਜਿਸਟਰੀਆਂ ਕਰਵਾਈਆਂ ।
ਸਾਲ 1998
ਵਿੱਚ ਠੱਗੀ ਦਾ ਪਰਦਾ ਫਾਸ਼ ਹੋ ਗਿਆ । ਮਿਤੀ 17/04/1998 ਨੂੰ ਮਾਨਯੋਗ ਹਾਈ ਕੋਰਟ ਨੇ ਇਹ
ਅਲਾਟਮੈਂਟ ਰੱਦ (CANCEL) ਕਰ ਦਿੱਤੀ ਅਤੇ ਅੱਠ ਮਹੀਨੇ ਬਾਅਦ (ਮਿਤੀ 17/12/1998 ਨੂੰ) ਰਿਤੇਸ਼
ਇੰਡਸਟਰੀਜ਼ ਲਿਮਟਿਡ ਕੰਪਨੀ ਨੂੰ ਨਕਾਰ ਕੇ 40 ਏਕੜਾਂ ਵਿੱਚੋਂ ਬਾਹਰ ਕੱਢ ਦਿੱਤਾ । ਏਸ ਤੱਥ ਦਾ
ਸਬੂਤ: Civil Writ Petition No.6003 of 1995. D/d
17/04/1998. (Available online). ਇਹ ਸਬੂਤ ਕਿਸੇ ਵੀ ਕੰਮਪਿਊਟਰ ਤੋਂ ਮਿਲ ਸਕਦਾ ਹੈ
।
ਰਿਤੇਸ਼
ਇੰਡਸਟਰੀਜ਼ ਲਿਮਟਿਡ ਕੰਪਨੀ ਨੇ ਏਸ ਆਰਡਰ ਦੇ ਖਿਲਾਫ ਅਪੀਲ ਕੀਤੀ, ਜੋ ਕਿ ਖਾਰਜ (Dismiss) ਹੋ
ਗਈ । ਏਸ ਤੱਥ ਦਾ ਸਬੂਤ: L. P. A. Nos. 289, 283 to 285,
275, 286 and 347 of 1998. D/d 18/05/1999. (Available online). ਇਹ ਸਬੂਤ
ਕਿਸੇ ਵੀ ਕੰਮਪਿਊਟਰ ਤੋਂ ਮਿਲ ਸਕਦਾ ਹੈ।
ਰਿਤੇਸ਼
ਇੰਡਸਟਰੀਜ਼ ਲਿਮਟਿਡ ਕੰਪਨੀ ਨੂੰ ਅਲਾਟਮੈਂਟ ਵਾਪਸ ਨਾ ਮਿਲੀ ।
ਜਮੀਨ ਖਾਲੀ
ਪਈ ਰਹੀ ।
ਸਾਲ 2006
ਵਿੱਚ, ਇੱਕ ਹੋਰ ਕੰਪਨੀ ਉੱਠੀ, ਜਿਸ ਦਾ ਨਾਮ ਕਿ੍ਸ਼ਨਾ ਇਨਫਰਾਸਟਰਕਚਰ ਪਰੌਜੈਕਟ (Krishna Infrastructure
Project) ਸੀ ਅਤੇ ਨਕਾਰੀ ਹੋਈ ਰਿਤੇਸ਼ ਇੰਡਸਟਰੀ ਦੀ ਰਿਸ਼ਤੇਦਾਰ ਸੀ । ਕਿ੍ਸ਼ਨਾ ਕੰਪਨੀ ਨੇ ਏਸ
ਜਮੀਨ ਵਿੱਚ ਮੈਗਾ ਪਰੌਜੈਕਟ (Mega Project) ਬਣਾਓਂਣ ਦੀ ਮਨਜੂਰੀ ਲੈਣ ਵਾਸਤੇ ਪੰਜਾਬ ਸਰਕਾਰ
ਨੂੰ ਅਰਜੀ ਦਿਤੀ । ਪਰ ਇਹ ਅਰਜੀ ਪੰਜਾਬ ਸਰਕਾਰ ਵਲੋਂ ਠੁਕਰਾ ਦਿਤੀ ਗਈ । ਏਸ ਤੱਥ ਦਾ ਸਬੂਤ: Letter dated 12/04/2006 from Directorate of Industries &
Commerce, Punjab, Chandigarh, to M/s Ritesh Industries Limited. ਅਰਜੀ
ਠੁਕਰਾਓਣ ਦਾ ਕਾਰਣ ਸੀ 'ਨਕਾਰੀ ਹੋਈ ਰਿਤੇਸ਼ ਇੰਡਸਟਰੀ ਦੀ ਸਰਕਾਰੀ ਪੈਸੇ ਦੀ ਘਪਲੇਬਾਜੀ' ।
ਸਾਲ 2007
ਵਿੱਚ, ਨਕਾਰੀ ਹੋਈ ਰਿਤੇਸ਼ ਇੰਡਸਟਰੀ ਦੇ ਮਾਲਕ (ਜਿਹਨਾਂ ਨੂੰ ਜਮੀਨ ਵਿੱਚੋਂ ਕੱਢ ਦਿੱਤਾ ਗਿਆ
ਸੀ) ਆਪਣੇ ਮੱਥੇ ਤੇ ਨਵਾਂ ਨਾਮ ਲਗਾ ਕੇ ਵਾਪਸ ਆ ਗਏ ਅਤੇ ਕਿਸੇ ਦੀ ਆਗਿਆ ਤੋਂ ਬਗੈਰ ਲਗਭਗ 30
ਏਕੜ ਜਮੀਨ ਵਿੱਚ ਹੈਂਪਟਨ ਕੋਰਟ ਬਿਜ਼ਨਸ ਪਾਰਕ, ਬੈੱਸਟ ਪਾ੍ਈਸ, ਵਗੈਰਾ ਬਣਾਓਂਣੇ ਸ਼ੁਰੂ ਕਰ ਦਿਤੇ ।
ਮੱਥੇ ਤੇ ਜੋ ਨਵਾਂ ਨਾਮ ਲਗਾਇਆ ਓਹ ਹੈ 'ਰਿਤੇਸ਼ ਪਾ੍ਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ ਲੁਧਿਆਣਾ'।
ਰਿਤੇਸ਼ ਪਾ੍ਪਰਟੀਜ਼ ਇੱਕ ਨਵੀਂ ਕੰਪਨੀ ਹੈ ਜਿਸ ਦਾ ਜਨਮ ਸਾਲ 2007 ਵਿੱਚ ਹੋਇਆ ਅਤੇ ਇਸ ਦਾ
ਰਿਤੇਸ਼ ਇੰਡਸਟਰੀ ਨਾਲ ਕੋਈ ਸਬੰਧ ਨਹੀਂ ਹੈ (ਮਾਲਕ/ ਕਰਿੰਦੇ ਓਹੋ ਹੀ ਹਨ) । ਮਾਲਕ ਆਮ ਲੋਕਾਂ ਇਹ
ਕਹਿੰਦੇ ਹਨ ਕਿ ਰਿਤੇਸ਼ ਇੰਡਸਟਰੀ ਨੇ ਨਾਮ ਬਦਲ ਕੇ 'ਰਿਤੇਸ਼ ਪਾ੍ਪਰਟੀਜ਼ ਐਂਡ ਇੰਡਸਟਰੀਜ਼
ਲਿਮਟਿਡ ਲੁਧਿਆਣਾ' ਰੱਖ ਲਿਆ ਹੈ, ਪਰ ਇਹ ਇੱਕ ਧੋਖਾ ਹੈ ।
ਰਿਤੇਸ਼
ਇੰਡਸਟਰੀ ਕੰਪਨੀ ਦੀ ਅਲਾਟਮੈਂਟ ਰੱਦ (CANCEL) ਹੋ ਚੁੱਕੀ ਹੈ ਅਤੇ ਰਿਤੇਸ਼ ਪਾ੍ਪਰਟੀ ਦੇ ਨਾਮ
ਕੋਈ ਅਲਾਟਮੈਂਟ ਨਹੀਂ ਹੈ, ਕੋਈ ਜਮਾਂਬੰਦੀ ਫਰਦ ਨਹੀਂ ਹੈ, ਕੋਈ ਰਜਿਸਟਰੀ ਨਹੀਂ ਹੈ, ਕੋਈ
ਮਾਲਕੀਅਤ ਨਹੀਂ ਹੈ । ਇਸ ਦਾ ਮਤਲਬ ਇਹ ਹੈ ਕਿ ਦੋਨਾਂ ਵਿੱਚੋਂ ਕਿਸੇ ਵੀ ਕੰਪਨੀ ਦਾ ਜਮੀਨ ਤੇ ਕੋਈ
ਹੱਕ ਨਹੀਂ । ਏਸ ਤੱਥ ਦਾ ਸਬੂਤ: Civil Writ Petition No.6003
of 1995. D/d 17/04/1998. (Available online). ਇਹ ਸਬੂਤ ਕਿਸੇ ਵੀ ਕੰਮਪਿਊਟਰ
ਤੋਂ ਮਿਲ ਸਕਦਾ ਹੈ ।
ਰਿਤੇਸ਼
ਪਾ੍ਪਰਟੀਜ਼ ਕੰਪਨੀ ਇੱਕ ਝੂਠ ਦਾ ਪੁਲੰਦਾ ਹੈ ।
ਮਿਤੀ
18/07/2013 ਨੂੰ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਕਰ ਦਿੱਤਾ ਕਿ ਜਿਹੜੀ ਜਮੀਨ
ਪਬਲਿਕ ਪਰਪਜ਼ ਵਾਸਤੇ ਨਹੀਂ ਵਰਤੀ ਜਾ ਸਕਦੀ, ਮਾਲਕਾਂ ਨੂੰ ਵਾਪਸ ਕਰ ਦਿੱਤੀ ਜਾਵੇ । ਏਸ ਤੱਥ ਦਾ
ਸਬੂਤ: CWP No.5388 of 1992 (O&M) Date of Decision:
18.07.2013 (Available online). ਇਹ ਸਬੂਤ ਕਿਸੇ ਵੀ ਕੰਮਪਿਊਟਰ ਤੋਂ ਮਿਲ ਸਕਦਾ ਹੈ।
ਪਿੰਡ
ਮੁੰਡੀਆਂ ਖੁਰਦ ਦੀ ਜਮੀਨ (40 ਏਕੜ) ਪਬਲਿਕ ਪਰਪਜ਼ ਵਾਸਤੇ ਨਹੀਂ ਵਰਤੀ ਗਈ ਅਤੇ ਇੱਕ ਸ਼ੈਤਾਨ
ਕੰਪਨੀ (ਰਿਤੇਸ਼ ਪਾ੍ਪਰਟੀਜ਼) ਇਸ ਜਮੀਨ ਦੇ ਲਗਭਗ 30 ਏਕੜਾਂ ਵਿੱਚ ਆਪਣੀਆਂ ਸ਼ੈਤਾਨੀਆਂ ਕਰ ਰਹੀ
ਹੈ (ਪਲਾਟ ਕੱਟ ਕੇ ਵੇਚ ਰਹੀ ਹੈ, ਨਕਲੀ ਰਜਿਸਟਰੀਆਂ ਕਰਾ ਰਹੀ ਹੈ, ਬੈੱਸਟ ਪਾ੍ਈਸ ਸਟੋਰ ਬਣਾ ਰਹੀ
ਹੈ, ਹੈਂਪਟਨ ਕੋਰਟ ਬਿਜ਼ਨਸ ਪਾਰਕ ਬਣਾ ਰਹੀ ਹੈ, ਵਗੈਰਾ ਵਗੈਰਾ) ।
ਜੇ ਤੁਹਾਡੀ
ਜਮੀਨ ਹੈਂਪਟਨ ਕੋਰਟ ਬਿਜ਼ਨਸ ਪਾਰਕ ਵਿੱਚ ਫਸੀ ਹੋਈ ਹੈ ਤਾਂ ਤੁਸੀਂ ਪੁਲਿਸ ਕਮਿਸ਼ਨਰ ਸਾਹਿਬ
ਲੁਧਿਆਣਾ ਨੂੰ ਲਿਖਤੀ ਰੂਪ ਵਿੱਚ ਸ਼ਕਾਇਤ ਕਰਕੇ ਆਪਣੀ ਜਮੀਨ ਵਾਪਸ ਲੈ ਸਕਦੇ ਹੋ ।
ਜੇ ਤੁਸੀਂ
ਰਿਤੇਸ਼ ਪਾ੍ਪਰਟੀ ਦੇ ਧੋਖੇ ਵਿੱਚ ਆ ਕੇ ਜਾਅਲੀ ਰਜਿਸਟਰੀ ਰਾਹੀਂ ਕੋਈ ਪਲਾਟ ਖਰੀਦਿਆ ਹੈ ਤਾਂ
ਤੁਸੀਂ ਪੁਲਿਸ ਕਮਿਸ਼ਨਰ ਸਾਹਿਬ ਲੁਧਿਆਣਾ ਨੂੰ ਲਿਖਤੀ ਰੂਪ ਵਿੱਚ ਸ਼ਕਾਇਤ ਕਰਕੇ ਆਪਣਾ ਪੈਸਾ ਸਮੇਤ
ਵਿਆਜ/ਖਰਚਾ/ਮੁਆਵਜਾ ਵਾਪਸ ਲੈ ਸਕਦੇ ਹੋ ।
ਅਸਲੀ ਜਾਂ
ਨਕਲੀ ਰਜਿਸਟਰੀ ਦੀ ਪਰਖ ਕਰਨ ਦਾ ਸੌਖਾ ਤਰੀਕਾ ਇਹ ਹੈ: ਪਲਾਟ ਦੀ ਫਰਦ ਕਢਵਾਓ, ਜੇ ਫਰਦ ਦੇ ਅੱਖਰ
ਲਾਲ ਰੰਗ ਦੇ ਹਨ ਤਾਂ ਰਜਿਸਟਰੀ ਨਕਲੀ ਹੈ । ਯਾਦ ਰਹੇ, ਫੋਟੋ ਕਾਪੀ ਦੇ ਲਾਲ ਅੱਖਰ ਵੀ ਕਾਲੇ ਲਗਦੇ
ਹਨ ।
ਪੈਸਾ ਅਤੇ
ਜਮੀਨ ਘੁਟਾਲੇ ਦੇ ਸਬੰਧ ਵਿੱਚ ਮਿਤੀ 13/01/2016 ਨੂੰ ਸਕੋਰਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ
(SEBI) ਨੇ ਰਿਤੇਸ਼ ਪਾ੍ਪਰਟੀ ਦੇ ਮਾਲਕਾਂ ਨੂੰ ਤਿੰਨ ਤਿੰਨ ਸਾਲ ਦੀ ਸਜਾ-ਏ-ਛੇਕ (ਸਕੋਰਟੀ
ਮਾਰਕੀਟ ਚੋਂ ਬਾਹਰ ਕੱਢਣ/ਛੇਕਣ ਦੀ ਸਜਾ) ਸੁਣਾਈ । ਜੇਹੜੇ ਮਾਲਕਾਂ ਨੂੰ ਤਿੰਨ ਸਾਲ ਵਾਸਤੇ ਸਕੋਰਟੀ
ਮਾਰਕੀਟ ਵਿੱਚੋਂ ਛੇਕਿਆ ਗਿਆ, ਓਹਨਾਂ ਦੇ ਨਾਮ ਇਸ ਪ੍ਕਾਰ ਹਨ:
1. ਰਿਤੇਸ਼
ਪਾ੍ਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ, ਤਿੰਨ ਸਾਲ
2. ਸੰਜੀਵ
ਅਰੋੜਾ, ਤਿੰਨ ਸਾਲ
3. ਰੂਪ
ਕਸ਼ੋਰ ਫਤੇਹਪੁਰੀਆ, ਤਿੰਨ ਸਾਲ
4. ਰਾਜੀਵ
ਅਰੋੜਾ, ਤਿੰਨ ਸਾਲ
ਸਜਾ
12/01/2019 ਨੂੰ ਖਤਮ ਹੋਣੀ ਹੈ । ਏਸ ਤੱਥ ਦਾ ਸਬੂਤ: Order in
respect of Ritesh Properties and Industries Ltd. WTM/RKA/EFD/17 /2016. BEFORE
THE SECURITIES AND EXCHANGE BOARD OF INDIA. (Available online). ਇਹ ਸਬੂਤ
ਕਿਸੇ ਵੀ ਕੰਮਪਿਊਟਰ ਤੋਂ ਮਿਲ ਸਕਦਾ ਹੈ ।
ਸੰਜੀਵ
ਅਰੋੜਾ ਨੂੰ ਦਸ ਲੱਖ ਰੁਪਏ ਜੁਰਮਾਨਾ ਵੀ ਹੋਇਆ । ਏਸ ਤੱਥ ਦਾ ਸਬੂਤ: Sebi imposes Rs 10 lakh penalty on Ritesh Properties' MD.
(Available online). ਇਹ ਸਬੂਤ ਕਿਸੇ ਵੀ ਕੰਮਪਿਊਟਰ ਤੋਂ ਮਿਲ ਸਕਦਾ ਹੈ ।
ਹੇਠ ਲਿਖੇ
ਵਿਅਕਤੀਆਂ ਦੇ ਧਿਆਨ ਲਈ:
ਵਸਨੀਕ
ਪਿੰਡ ਮੁੰਡੀਆਂ ਖੁਰਦ, ਤਹਿਸੀਲ ਅਤੇ ਜ਼ਿਲਾ ਲੁਧਿਆਣਾ ।
ਵਸਨੀਕ
ਪਰਮਜੀਤ ਨਗਰ, ਪਿੰਡ ਮੁੰਡੀਆਂ ਖੁਰਦ, ਤਹਿਸੀਲ ਅਤੇ ਜ਼ਿਲਾ ਲੁਧਿਆਣਾ ।
ਹੈਂਪਟਨ
ਕੋਰਟ ਬਿਜ਼ਨਸ ਪਾਰਕ, ਫੋਕਲ ਪੁਆਇੰਟ, ਫੇਜ਼ 8, ਚੰਡੀਗੜ ਰੋਡ, ਮੁੰਡੀਆਂ ਖੁਰਦ, ਲੁਧਿਆਣਾ ।
ਬੈੱਸਟ
ਪ੍ਰਾਈਸ ਸਟੋਰ, ਫੋਕਲ ਪੁਆਇੰਟ, ਫੇਜ਼ 8, ਚੰਡੀਗੜ ਰੋਡ, ਮੁੰਡੀਆਂ ਖੁਰਦ, ਲੁਧਿਆਣਾ ।
ਰਿਤੇਸ਼
ਇੰਡਸਟਰੀਜ਼, ਫੋਕਲ ਪੁਆਇੰਟ, ਫੇਜ਼ 8, ਚੰਡੀਗੜ ਰੋਡ, ਮੁੰਡੀਆਂ ਖੁਰਦ, ਲੁਧਿਆਣਾ ।
ਰਿਤੇਸ਼
ਪਾ੍ਪਰਟੀਜ਼, ਫੋਕਲ ਪੁਆਇੰਟ, ਫੇਜ਼ 8, ਚੰਡੀਗੜ ਰੋਡ, ਮੁੰਡੀਆਂ ਖੁਰਦ, ਲੁਧਿਆਣਾ ।
No comments:
Post a Comment